ਕਪੂਰਥਲਾ,26 ਮਈ (ਕੌੜਾ)-ਦੱਬ ਕੇ ਵਾਹ ਤੇ ਰੱਜ ਕੇ ਖਾਹ ਇਸ ਕਹਾਵਤ ਨੂੰ ਪਿੰਡ ਬੂਲਪੁਰ ਦੇ ਕਿਸਾਨਾਂ ਨੇ ਕਿਲੋ – ਕਿਲੋ ਤੋ ਵੱਧ ਦੇ ਪਿਆਜ ਪੈਦਾ ਕਰਕੇ ਸੱਚ ਕਰ ਦਿਖਾਇਆ।ਪਿੰਡ ਬੂਲਪੁਰ ਦੇ ਕਿਸਾਨ ਰਣਜੀਤ ਸਿੰਘ ਥਿੰਦ ਨੇ 1150 ਗ੍ਰਾਮ, ਸੁਰਜੀਤ ਸਿੰਘ ਨੇ 1225 ਗ੍ਰਾਮ , ਤੇ ਜੋਗਿੰਦਰ ਸਿੰਘ ਨੇ 1225 ਗ੍ਰਾਮ ਦੇ ਪਿਆਜ ਆਪਣੀ ਮਿਹਨਤ ਸਦਕਾ ਪੈਦਾ ਕਰਕੇ ਇਲਾਕੇ ਵਿੱਚ ਹੀ ਨਹੀ ਬਲਕਿ ਜਿਲ੍ਹੇ ਵਿੱਚ ਵੀ ਰਿਕਾਰਡ ਪੈਦਾ ਕਰ ਦਿੱਤਾ ਹੈ।.
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਣਜੀਤ ਸਿੰਘ ਥਿੰਦ, ਸੁਰਜੀਤ ਸਿੰਘ, ਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਹ ਪਿਆਜ ਜਪਾਨੀ ਬੀਜ ਤੋ ਤਿਆਰ ਕੀਤੇ ਗਏ ਹਨ ।
ਜਿਸ ਦੀ ਕੁੜੱਤਣ ਬਿਲਕੁੱਲ ਵੀ ਨਹੀ ਹੈ।ਇਸ ਲਈ ਇਸ ਦੀ ਵਰਤੋ ਸਲਾਦ ਵਿੱਚ ਕੀਤੀ ਜਾਂਦੀ ਹੈ।ਉਕਤ ਕਿਸਾਨ ਪਿਛਲੇ ਕਈ ਦਹਾਕਿਆਂ ਤੋ ਸ਼ਬਜੀਆਂ ਦੀ ਕਾਸ਼ਤ ਕਰਦੇ ਆ ਰਹੇ ਹਨ।ਵਰਣਨਯੋਗ ਹੈ ਕਿ ਕਿਸਾਨ ਰਣਜੀਤ ਸਿੰਘ ਥਿੰਦ ਨੇ ਸੰਨ 2012 ਵਿੱਚ 990 ਗ੍ਰਾਮ ਤੇ ਕਿਸਾਨ ਸੁਰਜੀਤ ਸਿੰਘ ਨੇ 2017 ਵਿੱਚ 900 ਗ੍ਰਾਮ ਦੇ ਪਿਆਜ ਦੀ ਪੈਦਾਵਾਰ ਵੀ ਕਰ ਚੁੱਕੇ ਹਨ।ਕਿਸਾਨਾਂ ਵੱਲੋ ਕੀਤੀ ਪਿਆਜਾਂ ਦੀ ਇਸ ਵਾਰ ਦੀ ਪੈਦਾਵਾਰ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ,ਅਤੇ ਗੁਆਂਢੀ ਪਿੰਡਾਂ ਦੇ ਕਿਸਾਨ ਇਹਨ੍ਹਾਂ ਪਿਆਜਾਂ ਨੂੰ ਦੇਖਣ ਲਈ ਆ ਰਹੇ ਹਨ।.
Read also 👇👇👇
0 Comments
Thank you for massaging us. We will get back to you soon